ਲੜਕੀ ਨੂੰ ਛੇੜਨ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦਾ MLA ਦੋਸ਼ੀ ਕਰਾਰ
By Admin
2013 ਦੇ ਸ੍ਰੀ ਤਰਨਤਾਰਨ ਸਾਹਿਬ ਜਿਲੇ ਦੇ ਇੱਕ ਵਿਆਹ ਦੇ ਪ੍ਰੋਗਰਾਮ ਵਿੱਚ ਉਸ ਸਮੇਂ ਟੈਕਸੀ ਡਰਾਈਵਰ ਮਨਜਿੰਦਰ ਸਿੰਘ ਲਾਲਪੁਰਾ (ਮੌਜੂਦਾ MLA) ਆਮ ਆਦਮੀ ਪਾਰਟੀ ਦੇ ਵਿਧਾਇਕ ਖਡੂਰ ਸਾਹਿਬ ਤੋਂ ਨੇ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਸੀ,ਜਿਸ ਵਿੱਚ ਲੜਕੀ ਤੇ ਉਸ ਦੇ ਪਰਿਵਾਰ ਵੱਲੋਂ ਵਿਰੋਧ ਵੀ ਕੀਤਾ ਗਿਆ ਸੀ । ਪੁਲਿਸ ਵੱਲੋਂ ਟੈਕਸੀ ਡਰਾਈਵਰ ਤੇ ਕਾਰਵਾਈ ਕਰਨ ਦੀ ਬਜਾਏ ਲੜਕੀ ਦੇ ਪਰਿਵਾਰ ਨੂੰ ਹੀ ਧਮਕਾਇਆ ਗਿਆ। ਪਰਿਵਾਰ ਵੱਲੋ ਅਦਾਲਤ ਦਾ ਰੁੱਖ ਕੀਤਾ ਗਿਆ । 12 ਸਾਲ ਤੋਂ ਚੱਲਦੇ ਆ ਰਹੇ ਕੇਸ ਦੇ ਵਿੱਚ ਅੱਜ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਇਆ ਤੇ ਮੌਜੂਦਾ MLA ਮਨਜਿੰਦਰ ਸਿੰਘ ਲਾਲਪੁਰਾ ਤੇ 12 ਹੋਰ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ! 12 ਸਤੰਬਰ 2025 ਨੂੰ ਦੋਸੀਆਂ ਨੂੰ ਸਜ਼ਾ ਸੁਣਾਈ ਜਾਵੇਗੀ । ਪੁਲਿਸ ਵੱਲੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ!